ਪੰਜਾਬੀ ਗਾਇਕ ਗੁਰੂ ਰੰਧਾਵਾ ਹਮੇਸ਼ਾਂ ਸੰਕਟ ਦੀਆਂ ਘੜੀਆਂ ਵਿੱਚ ਆਪਣੇ ਲੋਕਾਂ ਦੇ ਨਾਲ ਖੜ੍ਹੇ ਰਹੇ ਹਨ। ਹਾਲ ਹੀ ਵਿੱਚ ਪੰਜਾਬ ਵਿੱਚ ਆਏ ਹੜ੍ਹ ਦੌਰਾਨ ਉਹ ਸਭ ਤੋਂ ਪਹਿਲਾਂ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ। ਇਸ ਤੋਂ ਪਹਿਲਾਂ ਉਹ ਇਕ ਮਾਤਾ ਜੀ ਦਾ ਟੁੱਟਿਆ ਘਰ ਮੁੜ ਬਣਾਉਣ ਦਾ ਵਾਅਦਾ ਕਰ ਚੁੱਕੇ ਹਨ, ਜਿਸਦਾ ਘਰ ਹੜ੍ਹ ਕਾਰਨ ਤਬਾਹ ਹੋ ਗਿਆ ਸੀ।
ਹੁਣ, ਇੱਕ ਹੋਰ ਦਿਲ ਨੂੰ ਛੂਹਣ ਵਾਲਾ ਕਦਮ ਚੁੱਕਦੇ ਹੋਏ, ਗੁਰੂ ਰੰਧਾਵਾ ਨੇ ਪੰਜਾਬ ਦੇ ਕਿਸਾਨਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਐਲਾਨ ਕੀਤਾ ਹੈ ਕਿ ਜਦੋਂ ਹੜ੍ਹ ਦਾ ਪਾਣੀ ਹਟੇਗਾ ਅਤੇ ਜੀਵਨ ਦੁਬਾਰਾ ਠੀਕ ਹੋਵੇਗਾ, ਉਹ ਸਾਰੇ ਹੜ੍ਹ-ਪੀੜਤ ਕਿਸਾਨਾਂ ਨੂੰ ਕਣਕ ਦੇ ਬੀਜ ਵੰਡਣਗੇ, ਤਾਂ ਜੋ ਉਹ ਮੁੜ ਖੇਤੀਬਾੜੀ ਸ਼ੁਰੂ ਕਰ ਸਕਣ।
ਇਹ ਕਦਮ ਦਿਖਾਉਂਦਾ ਹੈ ਕਿ ਗੁਰੂ ਰੰਧਾਵਾ ਆਪਣੇ ਪੰਜਾਬ ਨਾਲ ਕਿੰਨਾ ਪਿਆਰ ਕਰਦੇ ਹਨ ਅਤੇ ਲੋਕਾਂ ਦੇ ਦੁੱਖ-ਸੁੱਖ ਵਿੱਚ ਹਮੇਸ਼ਾਂ ਨਾਲ ਰਹਿੰਦੇ ਹਨ।
ਗੁਰੂ ਰੰਧਾਵਾ ਨੇ ਸਾਂਝਾ ਕੀਤਾ
"ਜਦੋਂ ਇਹ ਹੜ੍ਹ ਖਤਮ ਹੋ ਜਾਣਗੇ ਤੇ ਪਾਣੀ ਦਾ ਸਤਰ ਘੱਟ ਜਾਵੇਗਾ ਤਾਂ ਮੈਂ ਹੜ੍ਹ ਪੀੜਤ ਪਿੰਡਾਂ ਵਿੱਚ ਕਣਕ ਦੇ ਬੀਜ ਵੰਡਾਂਗਾ ਤਾਂ ਕਿ ਅਗਲੀ ਖੇਤੀ ਕੀਤੀ ਜਾ ਸਕੇ ਅਤੇ ਲੋਕ ਨਵੀਂ ਸ਼ੁਰੂਆਤ ਕਰ ਸਕਣ।"